ਜੀਵਨ ਜਾਚ

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉੱਚੀ ਤੇ ਸੁੱਚੀ ਜ਼ਿੰਦਗੀ ਜਿਊਣ ਦਾ ਰਾਹ ਦਰਸਾਉਂਦੇ ਹਨ।

ਉਨ੍ਹਾਂ ਦੇ ਬਚਨਾਂ ਤੇ ਅਮਲ ਕਰਨ ਨਾਲ ਅੰਦਰ ਤਬਦੀਲੀ ਆਉਂਦੀ ਹੈ, ਜੀਵਨ ਬਦਲਦਾ ਹੈ।  ਆਪਣੇ ਅੰਦਰ ਅਨੰਦ, ਖੁਸ਼ੀ, ਖੇੜਾ, ਸਾਰਿਆਂ ਲਈ ਪਿਆਰ, ਨਿਮਰਤਾ, ਦਇਆ ਆਉਂਦੀ ਹੈ, ਅਤੇ ਪਤਾ ਲੱਗਦਾ ਹੈ ਕਿ ਜ਼ਿੰਦਗੀ ਦਾ ਅਸਲੀ ਮਨੋਰਥ ਕੀ ਹੈ - ਮਨੁੱਖਾ ਸੁਰਤੀ ਨੂੰ ਰੱਬੀ ਸੁਰਤੀ ਵਿੱਚ ਬਦਲਣਾ।   

ਉਨ੍ਹਾਂ ਦਾ ਸੁਨੇਹਾ ਸਾਰੀ ਮਨੁੱਖਤਾ ਲਈ ਹੈ - ਹਰ ਕੋਈ ਅਨੰਦਮਈ, ਪਿਆਰਾਂ ਭਰੀ, ਅਤੇ ਭਰਪੂਰ ਜ਼ਿੰਦਗੀ ਜਿਊਣ ਦੀ ਜਾਚ ਸਿੱਖ ਸਕਦਾ ਹੈ। 

ਆਓ ਜਸ਼ਨ ਮਨਾਈਏ ਕਿ ਅਸੀਂ ਇੱਕ ਹਾਂ ਅਤੇ ਰੱਬੀ ਪਿਆਰ ਦੀ ਸਾਂਝ ਪਾਈਏ

ਆਪਾਂ ਸਾਰੇ ਇੱਕ ਹਾਂ, ਇੱਕ ਬਾਪ ਦੇ ਬੱਚੇ ਹਾਂ, ਸਕੇ ਭੈਣ ਭਰਾ ਹਾਂ। ਸਾਰਿਆਂ ਵਿੱਚ ਇੱਕੋ ਰੱਬੀ ਜੋਤ ਵਰਤ ਰਹੀ ਹੈ, ਸਾਨੂੰ ਚਾਹੀਦਾ ਹੈ ਕਿ ਉਸ ਜੋਤ ਨੂੰ ਪਛਾਣੀਏ, ਇੱਕ ਦੂਸਰੇ ਨਾਲ ਬਹੁਤ ਪਿਆਰਾਂ ਨਾਲ ਰਹੀਏ ਅਤੇ ਜਸ਼ਨ ਮਨਾਈਏ ਕਿ ਅਸੀਂ ਇੱਕ ਹਾਂ।

ਸਭ ਮਹਿ ਜੋਤਿ ਜੋਤਿ ਹੈ ਸੋਇ ॥

ਬਲਿਓ ਚਰਾਗ

ਬਲਿਓ ਚਰਾਗੁ ਅੰਧੵਾਰ ਮਹਿ
ਸਭ ਕਲਿ ਉਧਰੀ ਇਕ ਨਾਮ ਧਰਮ ॥

ਬਲਿਓ ਚਰਾਗ ਸੱਚ ਦਾ ਪਰਗਟ ਹੋਣਾ ਹੈ ਕਿ ਸਾਰੀ ਰਚਨਾ ਵਿੱਚ ਪਰਮਾਤਮਾ ਦੀ ਜੋਤ ਹੈ, ਅਸੀਂ ਇੱਕ ਹਾਂ। ਇਹ ਸੱਚ ਦਾ ਪ੍ਰਕਾਸ਼ ਅਗਿਆਨ ਦੇ ਹਨੇਰੇ ਨੂੰ ਦੂਰ ਕਰਦਾ ਹੈ (ਅਗਿਆਨ ਕਿ ਅਸੀਂ ਵੱਖਰੇ-ਵੱਖਰੇ ਹਾਂ)।

ਆਓ ਇਹ ਸੁਲੱਖਣਾ ਦਿਨ, ਪੁਰਬ ਮਨਾਈਏ ਜਦੋਂ ਇਹ ਸੱਚ ਪਰਗਟ ਹੋਇਆ ਸੀ।

ਸਾਡੇ ਬਾਰੇ

ਇਸ ਸੱਚ ਨੂੰ ਹੋਰਨਾ ਤੱਕ ਪਹੁੰਚਾਉਣ ਲਈ ਇਹ ਯਤਨ ਕੀਤਾ ਜਾ ਰਿਹਾ ਹੈ ਅਤੇ ਦੁਨੀਆ ਭਰ ਤੋਂ ਲੋਕ ਇਸ ਸੱਚ ਦੀ ਲਹਿਰ ਨਾਲ ਜੁੜ ਰਹੇ ਹਨ।