ਸੰਦੇਸ਼
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਿਆਰ ਦਾ ਸੰਦੇਸ਼ ਦਿੰਦੇ ਹਨ ਅਤੇ ਦੱਸਦੇ ਹਨ ਕਿ ਅਸੀਂ ਇੱਕ ਹਾਂ।
ਸਭ ਮਹਿ ਜੋਤਿ ਜੋਤਿ ਹੈ ਸੋਇ ॥
ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹਨ।
ਅਸੀਂ ਉਸ ਇਲਾਹੀ ਬਾਪ ਦੇ ਬੱਚੇ ਹਾਂ। ਸਾਰੀ ਸ੍ਰਿਸ਼ਟੀ ਪਰਮਾਤਮਾ ਆਪ ਬਣੇ ਹੋਏ ਹਨ। ਅਸੀਂ ਇੱਕ ਹਾਂ!
ਆਪਣੇ ਵਿੱਚੋਂ ਬਹੁਤੇ ਪਰਮਾਤਮਾ ਨੂੰ ਆਪਣੇ ਅੰਦਰ ਮਹਿਸੂਸ ਨਹੀਂ ਕਰਦੇ
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਅਸੀਂ ਆਪਣੇ ਅੰਦਰ ਪਰਮਾਤਮਾ ਨੂੰ ਇਸ ਲਈ ਮਹਿਸੂਸ ਨਹੀ ਕਰਦੇ ਕਿਉਂਕਿ ਆਪਣੀਆਂ ਅੱਖਾਂ ਅੱਗੇ ਪੜਦੇ ਹਨ ਜੋ ਸੱਚ ਨੂੰ ਵੇਖਣ ਨਹੀਂ ਦਿੰਦੇ।
ਇਨ੍ਹਾਂ ਪੜਦਿਆਂ ਨੂੰ ਹਟਾਉਣ ਲਈ, ਪਰਮਾਤਮਾ ਨੂੰ ਮਹਿਸੂਸ ਕਰਨ ਲਈ, ਸੁਰਤੀ ਦਾ ਪਵਿੱਤਰ ਹੋਣਾ ਜਰੂਰੀ ਹੈ, ਹਉਮੈ ਦਾ ਖ਼ਤਮ ਹੋਣਾ ਜਰੂਰੀ ਹੈ।
ਇਹ ਪੜਦੇ ਕਿਵੇ ਹਟਾਏ ਜਾ ਸਕਦੇ ਹਨ?
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਰਾਹ ਦਿਖਾਉਂਦੇ ਹਨ, ਪੰਥ ਦਿਖਾਉਂਦੇ ਹਨ, ਜਿਸ ਉੱਤੇ ਚੱਲ ਕੇ ਪਰਮਾਤਮਾ ਨੂੰ ਆਪਣੇ ਅੰਦਰ ਮਹਿਸੂਸ ਕੀਤਾ ਜਾ ਸਕਦਾ ਹੈ।
ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥
ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥
ਪਿਆਰਾਂ ਨਾਲ ਪਰਮਾਤਮਾ ਦਾ ਨਾਮ ਜਪਿਆਂ, ਉਨ੍ਹਾਂ ਦੀ ਕਿਰਪਾ ਨਾਲ, ਉਹ ਆਪਣੇ ਅੰਦਰ ਪ੍ਰਗਟ ਹੋਣਗੇ।
ਗੁਰੂ ਨਾਨਕ ਦੇਵ ਜੀ “ਵਾਹਿਗੁਰੂ” ਸ਼ਬਦ ਲਿਆਏ, ਜਿਸ ਨੂੰ ਜਪਿਆਂ ਆਪਣੇ ਅੰਦਰ ਪਰਮਾਤਮਾ ਦੀ ਹਾਜਰੀ ਪ੍ਰਗਟ ਹੁੰਦੀ ਹੈ।
ਆਪਾਂ ਨੂੰ ਵਾਹਿਗੁਰੂ ਸ਼ਬਦ ਨਾਲ ਜੁੜ ਕੇ ਪਰਮਾਤਮਾ ਨੂੰ ਮਹਿਸੂਸ ਕਰਦੇ ਰਹਿਣਾ ਚਾਹੀਦਾ ਹੈ, ਜਾਂ ਇਸ ਗੱਲ ਵੱਲੋਂ ਹਰ ਵੇਲੇ ਜਾਗਦੇ ਰਹਿਣਾ ਚਾਹੀਦਾ ਹੈ ਕਿ ਅਸੀਂ ਪਰਮਾਤਮਾ ਨੂੰ ਲਈ ਫਿਰਦੇ ਹਾਂ, ਪਰਮਾਤਮਾ ਆਪਣੇ ਨਾਲ ਹੈ।