ਪੁਰਬ ਮਨਾਈਏ

ਪੁਰਬ ਕੀ ਹੈ?

ਪੁਰਬ ਉਹ ਸੁਲੱਖਣਾ ਦਿਨ ਹੈ ਜਦੋਂ ਸੱਚ ਪ੍ਰਗਟ ਹੋਇਆ ਕਿ ਸਾਰੀ ਰਚਨਾ ਇੱਕ ਹੈ ਅਤੇ ਰੱਬੀ ਹੋਂਦ ਰੂਪੀ ਧਾਗੇ ਵਿੱਚ ਪਰੋਈ ਹੋਈ ਹੈ - ਸਗਲ ਪਰੋਈ ਅਪੁਨੈ ਸੂਤਿ॥ ਇਹ ਅਹਿਸਾਸ ਕਿ ਸਾਰੀ ਮਨੁੱਖਤਾ, ਅਸੀਂ ਸਕੇ ਭੈਣ ਭਰਾ ਹਾਂ - ਉਸ ਸਾਹਿਬ ਦੇ ਬੱਚੇ ਹਾਂ। 

ਆਉ ਪੁਰਬ ਮਨਾਈਏ!

  • ਸਾਰੀ ਦੁਨੀਆ ਵਿੱਚ ਜਗਮਗ ਕਰੀਏ

    ਆਓ ਆਪਣੇ ਘਰਾਂ, ਕੰਮਾਂ, ਅਤੇ ਦਫ਼ਤਰਾਂ ਨੂੰ ਸਾਰਾ ਨਵੰਬਰ ਦਾ ਮਹੀਨਾ ਬਹੁਤ ਚਾਵਾਂ ਨਾਲ ਲਾਈਟਾਂ ਲਾਕੇ ਸਜਾਈਏ। ਇਸ ਸੱਚ ਨੂੰ ਮਨਾਈਏ ਕਿ ਅਸੀਂ ਇੱਕ ਹਾਂ!

  • 15 ਨਵੰਬਰ ਨੂੰ ਛੁੱਟੀ ਕਰੀਏ

    ਆਓ ਇਸ ਪਾਵਨ ਦਿਨ ਦੀ ਅਹਿਮੀਅਤ ਆਪਣੇ ਅਤੇ ਆਪਣੇ ਬੱਚਿਆਂ ਦੇ ਦਿਲਾਂ ਵਿੱਚ ਡੂੰਘੀ ਤਰ੍ਹਾਂ ਵਸਾਈਏ।

    ਕੰਮਾਂ ਅਤੇ ਸਕੂਲਾਂ ਤੋਂ ਛੁੱਟੀ ਕਰਕੇ ਇਸ ਦਿਨ ਨੂੰ ਮਨਾਈਏ।

    ਇਹ ਅਹਿਸਾਸ ਕਿ ਅਸੀਂ ਇੱਕ ਹਾਂ - ਸ਼ਾਂਤ, ਨਿਮਰਤਾ ਅਤੇ ਪਿਆਰਾਂ ਭਰੇ ਜੀਵਨ ਦੀ ਨੀਂਹ ਹੈ।

  • ਸ਼ੁਕਰਾਨੇ ਦੀ ਸਾਂਝ ਪਾਉਣੀ

    ਜੋ ਦਾਤਾਂ ਆਪਾਂ ਨੂੰ ਮਿਲੀਆਂ ਹਨ, ਉਹ ਹੋਰਨਾਂ ਨਾਲ ਸਾਂਝੀਆਂ ਕਰਨੀਆਂ, ਵੰਡ ਕੇ ਛਕਣਾ, ਖੁਸ਼ੀਆਂ ਸਾਂਝੀਆਂ ਕਰਨੀਆਂ, ਹੱਸਣਾ ਖੇਡਣਾ।

    ਲੋੜਵੰਦ ਦੀ ਮਦਦ ਕਰਨੀ।

    ਬੱਚਿਆਂ ਨੂੰ ਤੋਹਫ਼ੇ ਦੇਣੇ, ਗੁਆਂਢੀਆਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਅਤੇ ਕੰਮ ਤੇ ਮਿਠਾਈਆਂ ਵੰਡਣੀਆਂ।

  • ਇਸ ਪਿਆਰਾਂ ਭਰੇ ਸੁਨੇਹੇ ਨੂੰ ਵੰਡਣਾ

    ਹੋਰਨਾਂ ਨੂੰ ਵੀ ਦੱਸਣਾ ਕਿ ਅਸੀਂ ਇੱਕ ਹਾਂ, ਸਿਰਫ਼ ਗੁਆਂਢੀ ਜਾਂ ਕਿਸੇ ਸ਼ਹਿਰ ਦੇ ਵਾਸੀ ਹੀ ਨਹੀਂ, ਸਗੋਂ ਉਸ ਸਾਹਿਬ ਦੇ ਬੱਚੇ ਹਾਂ, ਸਕੇ ਭੈਣ ਭਰਾਂ ਹਾਂ।

    ਇਸ ਸੁਨੇਹੇ ਨੂੰ ਹੋਰਨਾਂ ਨੂੰ ਮਿਲ ਕੇ ਦੱਸਣਾ, ਗੱਲ ਬਾਤ ਕਰਨੀ, ਅਤੇ ਸੋਸ਼ਲ ਮੀਡੀਆ ਤੇ ਵੀ ਸਾਂਝਾ ਕਰਨਾ (#baleyocharaag)

ਬਹੁਤ ਸ੍ਰੋਤਿਆਂ ਨੇ ਸਵਾਲ ਭੇਜੇ ਹਨ ਕਿ ਪੁਰਬ ਮਨਾਉਣ ਲਈ, ਸਜਾਵਟ ਲਈ ਕੋਈ ਡਿਜ਼ਾਈਨ ਅਤੇ ਸਜਾਉਣ ਦੀਆਂ ਵਿਉਂਤਾਂ ਸਾਂਝੀਆਂ ਕੀਤੀਆਂ ਜਾਣ। ਹੇਠਾਂ ਦਿੱਤੇ ਲਿੰਕਾਂ ਰਾਹੀਂ ਆਪ ਜੀ ਸਟਿੱਕਰ, ਬੈਨਰ, ਘਰ ਦੇ ਬਾਹਰ ਲਾਉਣ ਲਈ ਸਾਈਨ, ਬਾਰੀਆਂ ਜਾਂ ਦਰਵਾਜਿਆਂ ਦੀ ਸਜਾਵਟ ਦੇ ਕੁਝ ਸੁਝਾਅ ਵੇਖ ਸਕਦੇ ਹੋ।